Punjabi Poem on Festival Visakhi.
This poem is written by a student.So do support his passion,writtings and hardwork.
Hope you will like his work.
ਵਿਸਾਖੀ ਦੇ ਦਿਨ ਸਵੇਰੇ ਜਲਦੀ ਉੱਠ ਜਾਵੀਂ,
ਜਲਦੀ ਉੱਠ ਕੇ ਓਹਦਾ ਨਾਮ ਧਿਆਵੀ ,
ਮੰਗ ਲਈ ਦੁਆ ਇਕ ਖੈਰ ਦੀ ਵੀ,
ਤੂੰ ਦਰਦ ਸਾਰੇ ਓਹਦੇ ਦੱਰ ਤੇ ਛੱਡ ਆਵੀਂ।
ਵਿਸਾਖੀ ਵਾਲੇ ਦਿਨ ਸਵੇਰੇ ਜਲਦੀ ਉੱਠ ਜਾਂਵੀ।
ਕੁਝ ਲੈ ਕੇ ਖਵਾਬ ਦਿਲ ਵਿਚ ਆਪਣੇ,
ਸਾਫ ਰੂਹ ਨਾਲ ਕਰਿ ਇਬਾਦਤ,
ਤੂੰ ਭੂਲੀ ਨਾ ਸ਼ਹੀਦਾਂ ਨੂੰ,
ਯਾਦ ਕਰਿ ਗੁਰੂਆਂ ਦੀ ਸ਼ਹਾਦਤ।
ਰਹਿਣਗੇ ਸਾਥ ਪ੍ਰੀਤਮ ਗੁਰੂ ਤੇਰੇ,
ਤੂੰ ਇਬਾਦਤ ਵਿਚ ਹੁਣ ਡੋਲੀ ਨਾ,
ਰਹਿ ਕੇ ਇਕ ਚਿੱਤ ਨਾਮ ਧਿਆਵੀ,
ਜਜ਼ਬਾਤਾਂ ਦਾ ਕੁੰਡਾ ਖੋਲੀ ਨਾ,
ਤੂੰ ਇਬਾਦਤ ਵਿਚ ਹੁਣ ਡੋਲੀ ਨਾ.
ਰੱਲ ਮਿਲ ਕੇ ਤੂੰ ਖੁਸ਼ੀਆਂ ਵੰਡੀ,
ਦੁਖਾਂ ਦਾ ਸਾਥ ਤੂੰ ਛੱਡ ਦੇਵੀਂ,
ਇਹ ਨਵਾਂ ਹੈ ਸਾਲ ਤੂੰ ਖੁਸ਼ ਰਹੀ,
ਨਿਰਾਸ਼ਾ ਦਿਲ ਵਿੱਚੋ ਕੱਢ ਦੇਵੀ।
ਵਿਸਾਖੀ ਦੇ ਦਿਨ ਸਵੇਰੇ ਜਲਦੀ ਉੱਠ ਜਾਵੀਂ।
ਕਵੀ~ਹਰਸਿਮਰਨ ਸਿੰਘ।
For those who cant read punjabi laguage...
Comments
Post a Comment
Please do not Enter any spam link in the comment box.